ਕੁੰਭ ਰਾਸ਼ੀ ਕੇ ਕੁਲ ਦੇਵਤਾ ਕੌਨ ਹੈਂ?

ਦੋਸਤੋ 6 ਅਜਿਹੇ ਕੰਮ ਜਿਸ ਨੂੰ ਕਰਕੇ ਤੁਸੀਂ ਆਪਣੇ ਜੀਵਨ ਵਿੱਚ ਬਦਲਾਵ ਲਿਆ ਸਕਦੇ ਹੋ। 1 ਹਰ ਗੱਲ ਤੇ ਸ਼ਕਾਇਤ ਕਰਨਾ ,ਹਰ ਛੋਟੀ ਵਡੀ ਗੱਲ ਚ ਕਮੀ ਕਢਦੇ ਹੋ। ਇਸ ਤਰਾਂ ਕਰਨ ਨਾਲ ਤੁਹਾਨੂੰ ਬਹੁਤ ਜਲਦੀ ਗੁੱਸਾ ਆਉਂਦਾ ਹੈ। ਇਸ ਨਾਲ ਤੁਸੀਂ ਖੁਸ਼ ਨਹੀਂ ਰਹਿ ਪਾਉਂਦੇ।

ਇਸ ਤਰਾਂ ਕਰਨ ਨਾਲ ਤੁਹਾਡਾ ਦੂਜਿਆਂ ਨਾਲ ਝਗੜਾ ਹੋ ਸਕਦਾ ਹੈ। ਇਸ ਤਰਾਂ ਦੇ ਲੋਗ ਹਰ ਸਮੇ ਚਿੜ ਚਿੜੇ ਰਹਿੰਦੇ ਹਨ ਜੋ ਆਪਣਾ ਤਾ ਦਿਮਾਗ ਖਰਾਬ ਕਰਦੇ ਹੀ ਹਨ ਨਾਲ ਦੂਜਿਆਂ ਨੂੰ ਵੀ ਦੁਖੀ ਕਰਦੇ ਹਨ। ਹਰ ਗੱਲ ਨੂੰ ਜੋ ਕੇ ਗਲਤ ਹੈ ਉਸਨੂੰ ਸਹੀ ਸਮੇ ਤੇ ਅਤੇ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਕਈ ਵਾਰ ਕੁਝ ਗਲਾ ਨੂੰ ਅਣਦੇਖਿਆ ਕਰਨਾ ਪੈਂਦਾ ਹੈ ਇਹ ਤੁਸੀਂ ਚੀਜ਼ ਸਿੱਖਣੀ ਹੈ।

ਦੂਜਾ ਲੋਕਾਂ ਨੂੰ ਮੁਆਫ ਨਾ ਕਰਨਾ ਤੇ ਗੱਲਾਂ ਨੂੰ ਫੜ ਕੇ ਬੈਠ ਜਾਣਾ। ਸਾਨੂੰ ਜੀਵਨ ਚ ਕਈ ਵਾਰ ਕਈ ਲੋਕਾਂ ਦੀਆਂ ਆਦਤਾਂ ਚੰਗੀਆਂ ਨਹੀਂ ਲਗਦੀਆਂ ਤੇ ਤੁਹਾਡੀਆਂ ਵੀ ਦੂਜਿਆਂ ਨੂੰ ਨਹੀਂ ਪਸੰਦ ਹੋਣਗੀਆਂ ਇਸ ਲਈ ਜੇ ਕਰ ਕਿਸੇ ਨੇ ਤੁਹਾਨੂੰ ਦੁੱਖੀ ਕੀਤਾ ਹੈ,

ਤੁਹਾਡਾ ਅਪਮਾਨ ਕੀਤਾ ਹੈ ਤਾ ਉਸ ਚੀਜ਼ ਨੂੰ ਭੁਲਣ ਦੀ ਕੋਸ਼ਿਸ਼ ਕਰਨੀ ਹੈ ਨਹੀਂ ਤਾ ਜੇ ਤੁਸੀਂ ਬਦਲੇ ਦੀ ਭਾਵਨਾ ਰੱਖੋਗੇ ਇਸ ਨਾਲ ਤੁਸੀਂ ਉਸ ਕੰਮ ਤੇ ਫੋਕਸ ਨਹੀਂ ਕਰ ਸਕੋਗੇ ਜੋ ਕੇ ਜ਼ਰੂਰੀ ਹੈ। ਤੁਸੀਂ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਗਵਾ ਲਵੋਗੇ। ਇਸ ਲਈ ਲੋਕਾਂ ਨੂੰ ਮੁਆਫ ਕਰਨਾ ਸਿੱਖੋ ਤੇ ਭੁੱਲਣਾ ਸਿੱਖੋ।

ਤੀਜਾ ਐਸਾ ਕੰਮ ਕਰਨਾ ਨੌਕਰੀ ਕਰਨਾ ਜੋ ਤੁਹਾਨੂੰ ਪਸੰਦ ਹੀ ਨਹੀਂ। ਇਸ ਤਰਾਂ ਦੀ ਨੌਕਰੀ ਸਾਡੇ ਸਕੂਨ ਤੇ ਖੁਸ਼ੀਆਂ ਨੂੰ ਖੋ ਲੈਂਦੀ ਹੈ। ਸੋ ਐਸੀ ਨੌਕਰੀ ਕਰੋ ਜੋ ਕੇ ਤੁਹਾਡੀ ਕ੍ਵਾਲੀਫਿਕੇਸ਼ਨ ਦੇ ਹਿਸਾਬ ਨਾਲ ਹੋਏ ਜਿਸ ਨੂੰ ਕਰ ਕੇ ਤੁਸੀਂ ਬੋਰ ਨਾ ਹੋਵੋ। ਤੇ ਜਿਸ ਨਾਲ ਤੁਹਾਨੂੰ ਖੁਸ਼ੀ ਮਿਲੇ।

ਚੋਥਾ ਗਲਤ ਰਿਸ਼ਤੇ ਚ ਰਹਿਣਾ। ਗਲਤ ਪਾਰਟਨਰ ਤੁਹਾਡੇ ਜੀਵਨ ਨੂੰ ਖਰਾਬ ਕਰ ਕੇ ਰੱਖ ਦਵੇਗਾ। ਜੇਕਰ ਤੁਹਾਡਾ ਸਾਥੀ ਤੁਹਾਡਾ ਖ਼ਿਆਲ ਨਹੀਂ ਰੱਖਦਾ, ਤੁਹਾਨੂੰ ਖੁਸ਼ੀਆਂ ਨਹੀਂ ਦੇ ਸੱਕਦਾ ਤਾ ਐਸਾ ਪਾਰਟਨਰ ਤੁਹਾਡੇ ਜੀਵਨ ਲਈ ਖਰਾਬ ਹੋ ਸਕਦਾ ਹੈ। ਇਸ ਲਈ ਆਪਣੇ ਸਾਥੀ ਦਾ ਚੁਣਾਵ ਸੋਚ ਸੱਮਝ ਕੇ ਕਰੋ। ਪਹਿਲਾ ਉਸਨੂੰ ਜਾਣੋ ਸਮਝੋ ਫਿਰ ਅੱਗੇ ਰਿਸ਼ਤੇ ਦੀ ਸ਼ੁਰੂਆਤ ਕਰੋ।

ਪੰਚਵਾ ਹੈ ਪੈਸੇ ਦੀ ਕਦਰ ਨਾ ਕਰਨਾ। ਕਈ ਲੋਗ ਪੈਸੇ ਫਜ਼ੂਲ ਵਿੱਚ ਖਰਚ ਕਰਦੇ ਹਨ ਉਹਨਾਂ ਚੀਜ਼ਾਂ ਤੇ ਜਿਨ੍ਹਾਂ ਦੀ ਉਹਨਾਂ ਨੂੰ ਲੋੜ ਨਹੀਂ ਹੁੰਦੀ। ਐਸੇ ਲੋਗ ਮਹਿੰਗੇ ਸ਼ੋਕ ਪੈਦਾ ਕਰ ਲੈਂਦੇ ਹਨ ਤੇ ਜੇਕਰ ਉਹਨਾਂ ਕੋਲ ਪੈਸੇ ਨਾ ਹੋਣ ਤਾ ਇਹ ਆਪਣੇ ਸ਼ੋਂਕ ਨੂੰ ਪੂਰਾ ਕਰਨ ਲਈ ਗਲਤ ਕੰਮ ਕਰਨ ਲਗ ਜਾਂਦੇ ਹਨ।

ਸੋ ਜੇਕਰ ਤੁਸੀਂ ਪੈਸੇ ਦੀ ਕਦਰ ਨਹੀਂ ਕਰਦੇ ਤਾ ਪੈਸਾ ਵੀ ਤੁਹਾਡੀ ਕਦਰ ਨਹੀਂ ਕਰਦਾ। ਇਸ ਲਈ ਪੈਸੇ ਦੀ ਕਦਰ ਕਰੋ ਤੇ ਦਾਨ ਪੁਨ ਕਰੋ। 6 ਜੋ ਇਨਸਾਨ ਦਿਖਾਵੇ ਦੀ ਜਿੰਦਗੀ ਵਿੱਚ ਰਹਿੰਦੇ ਹਨ ਝੂਠ ਬੋਲਦੇ ਹਨ ਉਹ ਇਹ ਆਦਤ ਕਰ ਕੇ ਇਕ ਦਿਨ ਹਾਸੇ ਦਾ ਪਾਤਰ ਬਣ ਜਾਂਦੇ ਹਨ। ਇਸ ਲਈ ਦਿਖਾਵੇ ਦੀ ਜਿੰਦਗੀ ਨਾ ਜੀਵੋ ਜੋ ਹੋ ਉਹੀ ਰਹੋ।

Leave a Reply

Your email address will not be published. Required fields are marked *