ਸ਼ਾਸਤ੍ਰਾਂ ਵਿੱਚ ਮਾਤਾ ਲਕਸ਼ਮੀ ਨੂੰ ਧਨ ਦੀ ਦੇਵੀ ਮੰਨਿਆ ਜਾਂਦਾ ਹੈ। ਮਾਤਾ ਲਕਸ਼ਮੀ ਜੀ ਦੀ ਕਿਰਪਾ ਨਾਲ ਘਰ ਵਿਚੋਂ ਸੁਖ ਸ਼ਾਂਤੀ ਧਨ ਸੁੱਖ ਸਮ੍ਰਿਧੀ ਆਉਂਦੀ ਹੈ। ਅੱਜ ਅਸੀਂ ਮਾਤਾ ਲਕਸ਼ਮੀ ਬਾਰੇ ਤੁਹਾਨੂੰ ਕੁਝ ਇਹੋ ਜਿਹਾ ਦੱਸਣ ਜਾ ਰਹੇ ਹਾਂ ਜਿਸ ਦੇ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ। ਮਾਤਾ ਲਕਸ਼ਮੀ ਸਾਸਤਰਾਂ ਵਿਚੋਂ ਕੁਝ ਇਹੋ ਜਿਹੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ, ਜਿਸ ਨਾਲ ਵਿਅਕਤੀ ਸਾਰੀ ਜਿੰਦਗੀ ਦੁੱਖ ਦਲਿੱਦਰਤਾ ਗਰੀਬੀ ਦਾ ਸਾਹਮਣਾ ਕਰਦਾ ਰਹਿੰਦਾ ਹੈ।
ਕਿਹਾ ਜਾਂਦਾ ਹੈ ਜਦੋਂ ਘਰ ਵਿੱਚ ਮਹਿਮਾਨ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸਨੂੰ ਪਾਣੀ ਪਿਲਾਇਆ ਜਾਂਦਾ ਹੈ ਇਸ ਨਾਲ ਅਸ਼ੁਭ ਗ੍ਰਹਿ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ। ਘਰ ਵਿਚ ਸ਼ਹਿਦ ਰੱਖਣ ਦੀ ਥਾਂ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਇਸ ਨਾਲ ਘਰ ਵਿਚ ਨਕਾਰਾਤਮਕ ਊਰਜਾ ਖ਼ਤਮ ਹੁੰਦੀ ਹੈ ਅਤੇ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਇਸਤਰਾਂ ਮੰਨਿਆ ਜਾਂਦਾ ਹੈ ਘਰ ਵਿਚ ਸ਼ਹਿਦ ਰੱਖਣ ਨਾਲ ਘਰ ਵਿੱਚ ਬਰਕਤ ਬਣੀ ਰਹਿੰਦੀ ਹੈ ਮਾਤਾ ਸਰਸਵਤੀ ਦੀ ਫੋਟੋ ਰੱਖਣ ਨਾਲ ਸਾਰੇ ਵਿਗੜੇ ਹੋਏ ਕੰਮ ਪੂਰੇ ਹੋ ਜਾਂਦੇ ਹਨ।
ਜਦੋਂ ਸਮੁੰਦਰ ਮੰਥਨ ਕੀਤਾ ਗਿਆ ਸੀ ਉਦੋਂ ਚੌਦਾਂ ਰਤਨਾਂ ਦੇ ਵਿੱਚੋਂ ਇੱਕ ਮਾਤਾ ਲਕਸ਼ਮੀ ਪ੍ਰਗਟ ਹੋਈ ਸੀ। ਜਲ ਤੋਂ ਪ੍ਰਗਟ ਹੋਣ ਦੇ ਕਾਰਨ ਮਾਤਾ ਲਕਸ਼ਮੀ ਦਾ ਸੁਭਾਅ ਚੰਚਲ ਮੰਨਿਆ ਜਾਂਦਾ ਹੈ। ਮਾਤਾ ਲਕਸ਼ਮੀ ਕਦੀ ਵੀ ਇੱਕ ਜਗਾ ਤੇ ਨਹੀਂ ਰੁਕਦੀ ਹੈ। ਇਸ ਨੂੰ ਮੰਨਿਆ ਜਾਂਦਾ ਹੈ ਜਿੱਥੇ ਮਾਤਾ ਲਕਸ਼ਮੀ ਦਾ ਵਾਸ ਨਹੀਂ ਹੁੰਦਾ ਉੱਥੇ ਗਰੀਬੀ ਦਲਿਦਤਾ ਰਹਿੰਦੀ ਹੈ। ਕੁਝ ਆਦਤਾਂ ਦੇ ਕਾਰਨ ਮਾਤਾ ਲੱਛਮੀ ਨਾਰਾਜ਼ ਹੋ ਜਾਂਦੀ ਹੈ ਇਸ ਕਰਕੇ ਸਾਨੂੰ ਇਹ ਆਦਤਾਂ ਛੱਡ ਦੇਣੀਆਂ ਚਾਹੀਦੀਆਂ ਹਨ। ਇਹ ਤੁਹਾਡੀ ਤਰੱਕੀ ਦੇ ਵਿੱਚ ਵੀ ਰੁਕਾਵਟ ਬਣਦੀਆਂ ਹਨ। ਜਿਨ੍ਹਾਂ ਘਰਾਂ ਵਿੱਚ ਦੁਰਗੰਧ ਰਹਿੰਦੀ ਹੈ ਉਥੇ ਮਾਤਾ ਲਕਸ਼ਮੀ ਦਾ ਵਾਸ ਨਹੀਂ ਹੁੰਦਾ। ਇਹੋ ਜਿਹੇ ਘਰ ਵਿੱਚ ਧਨ ਨਹੀਂ ਟਿਕਦਾ। ਇਹਨਾਂ ਦਾ ਕੰਮ ਧੰਦਾ ਹਮੇਸ਼ਾ ਚੌਪਟ ਰਹਿੰਦਾ ਹੈ ਇਹ ਉਨ੍ਹਾਂ ਦੀ ਗਰੀਬੀ ਦਾ ਕਾਰਨ ਬਣਦਾ ਹੈ। ਘਰ ਦੇ ਵਿਅਕਤੀ ਬਿਮਾਰਿਆ ਨਾਲ ਘਿਰੇ ਰਹਿੰਦੇ ਹਨ ਕਮਜ਼ੋਰ ਮਹਿਸੂਸ ਕਰਦੇ ਹਨ।
ਪੂਜਾ ਕਰਦੇ ਵੀ ਕੁਝ ਗਲਤੀਆਂ ਕਰਦੇ ਹਨ। ਪੂਜਾ ਕਰਦੇ ਹੋਏ ਕਦੀ ਵੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੰਦਰ ਦੀ ਸਾਫ-ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਪੂਜਾ ਕਰਦੇ ਹੋਏ ਅੰਗੜਾਈ ਨਹੀਂ ਲੈਣੀ ਚਾਹੀਦੀ। ਮਾਤਾ ਲਕਸ਼ਮੀ ਨਰਾਜ ਹੋ ਜਾਂਦੀ ਹੈ ਜਿਸ ਨਾਲ ਸਾਰੇ ਦੇਵੀ ਦੇਵਤਾ ਵੀ ਨਾਰਾਜ਼ ਹੋ ਜਾਂਦੇ ਹਨ। ਤੁਸੀਂ ਘਰੋਂ ਬਾਹਰ ਆਉਂਦੇ ਹੋ ਤਾਂ ਹਮੇਸ਼ਾ ਮੂੰਹ ਹੱਥ ਧੋ ਕੇ ਹੀ ਅੰਦਰ ਆਉਣਾ ਚਾਹੀਦਾ ਹੈ। ਘਰ ਆਉਂਦੇ ਸਾਰ ਜੁੱਤੇ ਚੱਪਲ ਇਧਰ ਉਧਰ ਨਹੀਂ ਸੁੱਟਣੇ ਚਾਹੀਦੇ ਇੱਕ ਜਗ੍ਹਾ ਤੇ ਰੱਖ ਦੇਣੇ ਚਾਹੀਦੇ ਹਨ। ਜੁੱਤੇ ਚੱਪਲ ਘਰ ਦੇ ਮੁੱਖ ਦੁਆਰ ਤੇ ਉਤਾਰ ਕੇ ਮੂੰਹ-ਹੱਥ ਧੋ ਕੇ ਹੀ ਘਰ ਵਿਚ ਪ੍ਰਵੇਸ਼ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਆਪਣਾ ਰਸੋਈ ਘਰ ਹਮੇਸ਼ਾ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਸਾਫ਼-ਸਫ਼ਾਈ ਰੱਖਣ ਨਾਲ ਮਾਤਾ ਲਕਸ਼ਮੀ ਹਮੇਸ਼ਾ ਖੁਸ਼ ਰਹਿੰਦੀ ਹੈ। ਹਫ਼ਤੇ ਵਿੱਚ ਕੋਈ ਮਿੱਠਾ ਪਕਵਾਨ ਬਣਾਉਣਾ ਚਾਹੀਦਾ ਹੈ। ਕਿਉਂਕਿ ਘਰ ਵਿਚ ਮੰਦਰ ਤੋਂ ਬਾਅਦ ਰਸੋਈ ਨੂੰ ਹੀ ਮੰਦਰ ਕਿਹਾ ਜਾਂਦਾ ਹੈ । ਜਦੋਂ ਤੁਹਾਡੇ ਘਰ ਵਿਚ ਤੁਲਸੀ ਦਾ ਪੌਦਾ ਲੱਗਿਆ ਹੋਇਆ ਹੈ ਅਤੇ ਉਸ ਦੇ ਪੱਤੇ ਸੁੱਕ ਗਏ ਹਨ ਉਸ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਸੁੱਕੇ ਹੋਏ ਪੱਤੇ ਨਹੀਂ ਰੱਖਣੇ ਚਾਹੀਦੇ। ਇਨ੍ਹਾਂ ਪੰਜ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ